ਪੰਜਾਬੀ / Punjabi


ਪਬਲਿਕ ਐਡਵੋਕੇਟ (ਜਨਤਕ ਵਕੀਲ) ਦਾ ਦਫਤਰ (ਓ ਪੀ ਏ) ਇਕ ਸੁਤੰਤਰ ਕਾਨੂੰਨੀ ਸੰਸਥਾ ਹੈ ਜੋ ਵਿਕਟੋਰੀਆ ਦੇ ਅਪਾਹਜਤਾ ਵਾਲੇ ਵਿਅਕਤੀਆਂ ਦੇ ਹੱਕਾਂ ਅਤੇ ਹਿੱਤਾਂ ਨੂੰ ਸੁਰੱਖਿਅਤ ਰੱਖਦੀ ਅਤੇ ਅੱਗੇ ਵਧਾਉਂਦੀ ਹੈ।

ਪਬਲਿਕ ਐਡਵੋਕੇਟ (ਜਨਤਕ ਵਕੀਲ) ਦੀ ਅਗਵਾਈ ਵਿੱਚ ਓ ਪੀ ਏ ਦੇ ਕਰਮਚਾਰੀ ਅਤੇ 900 ਤੋਂ ਵੱਧ ਸਵੈ-ਸੇਵਕ ਅਪਾਹਜਤਾ ਜਾਂ ਮਾਨਸਿਕ ਬਿਮਾਰੀ ਵਾਲੇ ਵਿਅਕਤੀਆਂ ਨਾਲ ਹੋ ਰਹੀ ਬਦਸਲੂਕੀ, ਨਜ਼ਰਅੰਦਾਜ਼ੀ ਅਤੇ ਸ਼ੋਸ਼ਣ ਨੂੰ ਖਤਮ ਕਰਨ ਦੇ ਲਈ ਕੰਮ ਕਰਦੇ ਹਨ।

ਓ ਪੀ ਏ ਅਪਾਹਜਤਾ ਜਾਂ ਮਾਨਸਿਕ ਬਿਮਾਰੀ ਵਾਲੇ ਵਿਅਕਤੀਆਂ, ਉਹਨਾਂ ਦੇ ਪਰਿਵਾਰਾਂ, ਸੰਭਾਲਕਰਤਾਵਾਂ ਅਤੇ ਸਹਿਯੋਗੀਆਂ ਨੂੰ ਸਲਾਹ, ਸਿੱਖਿਆ, ਜਾਣਕਾਰੀ, ਖੋਜ, ਸਰਪਰਸਤੀ ਅਤੇ ਵਕਾਲਤ ਪ੍ਰਦਾਨ ਕਰਕੇ ਸਹਾਇਤਾ ਕਰਦਾ ਹੈ।

ਓ ਪੀ ਏ ਸਲਾਹ ਸੇਵਾ

ਓ ਪੀ ਏ ਸਲਾਹ ਸੇਵਾ ਵਾਸਤੇ 1300 309 337 ਨੂੰ ਫੋਨ ਕਰੋ।

ਜੇਕਰ ਤੁਹਾਨੂੰ ਦੋਭਾਸ਼ੀਏ ਦੀ ਲੋੜ ਹੈ, ਰਿਸੈਪਸ਼ਨ ਵਾਸਤੇ 1 ਦੱਬੋ।

ਰਿਸੈਪਸ਼ਨ ਨੂੰ ਦੱਸੋ:

  • ਤੁਹਾਨੂੰ ਦੋਭਾਸ਼ੀਏ ਦੀ ਲੋੜ ਹੈ
  • ਤੁਹਾਡਾ ਨਾਮ
  • ਤੁਹਾਡਾ ਫੋਨ ਨੰਬਰ
  • ਤੁਹਾਡੀ ਭਾਸ਼ਾ।

ਓ ਪੀ ਏ ਦੀ ਸਲਾਹ ਸੇਵਾ ਵੱਲੋਂ ਕੋਈ ਤੁਹਾਨੂੰ ਦੋਭਾਸ਼ੀਏ ਦੇ ਨਾਲ ਵਾਪਸ ਫੋਨ ਕਰੇਗਾ।

ਜਾਣਕਾਰੀ ਸਤਰ

ដਓ ਪੀ ਏ ਦੇ ਜਾਣਕਾਰੀ ਸਤਰਾਂ ਦਾ ਪਤਾ ਕਰਨ ਲਈ, ਓ ਪੀ ਏ ਦੇ ਸਿੱਖਿਆ ਅਤੇ ਸ਼ਮੂਲੀਅਤ ਅਫ਼ਸਰ ਨੂੰ [email protected] ਉਪਰ ਈਮੇਲ ਕਰੋ।

Downloadable Resources